ਪ੍ਰੇਮ ਰਾਵਤ: ਸਥਾਈ ਦਾ ਆਨੰਦ

ਸੁਨਹਿਰੀ ਕਲਾ

ਤੁਸੀਂ ਅਸਥਾਈ
ਅਤੇ ਸਥਾਈ ਦਾ
ਮੇਲ ਹੋ।


ਤੁਹਾਡੇ ਅੰਦਰ ਕੁਝ ਅਜਿਹਾ ਹੈ ਜੋ ਬਹੁਤ ਹੀ ਅਸਥਾਈ ਹੈ -

ਮੇਰਾ ਮਤਲਬ ਹੈ, ਬਹੁਤ ਹੀ ਥੋੜ੍ਹੇ ਸਮੇਂ ਲਈ - ਇਹ ਚਲਾ ਜਾਵੇਗਾ।


ਅਤੇ ਤੁਹਾਡੇ ਅੰਦਰ ਕੁਝ ਅਜਿਹਾ ਹੈ ਜੋ ਬੇਹੱਦ ਸਥਾਈ ਹੈ,

ਕਿ ਉਹ ਕਦੇ ਵੀ ਨਹੀਂ ਜਾਵੇਗਾ।

ਸੁਨਹਿਰੀ ਕਲਾ
ਸੁਨਹਿਰੀ ਕਲਾ

ਇਹ ਦੋ ਪਰਿਭਾਸ਼ਾਵਾਂ ਕੀ ਹਨ?

"ਅਸਥਾਈ" ...

ਜੋ ਨਹੀਂ ਸੀ, ਹੈ, ਅਤੇ ਨਹੀਂ ਹੋਵੇਗਾ।


ਅਤੇ ਸਥਾਈ ਕੀ ਹੈ?

ਜੋ ਸੀ, ਹੈ ਅਤੇ ਰਹੇਗਾ।


ਇਹ ਦੋਵੇਂ ਚੀਜ਼ਾਂ ਇਕੱਠੀਆਂ ਆਈਆਂ ਹਨ, ਅਤੇ ਇਹੀ ਤੁਸੀਂ ਹੋ।

ਕੀ ਕੀਤਾ ਜਾ ਸਕਦਾ ਹੈ?

ਸੁਨਹਿਰੀ ਕਲਾ

ਚਮਤਕਾਰ ਇਹ ਹੈ:
ਅਸਥਾਈ ਦੇ ਰਾਹੀਂ,
ਤੁਸੀਂ ਸਥਾਈ ਨੂੰ ਪਛਾਣ ਸਕਦੇ ਹੋ।

ਸੁਨਹਿਰੀ ਕਲਾ

ਅਸਥਾਈ ਦੀ ਬਣਤਰ ਹੀ ਅਜਿਹੀ ਹੈ ਕਿ ਉਹ ਉਸ ਨੂੰ ਪਿਆਰ ਕਰ ਸਕਦੀ ਹੈ, ਉਸ ਦੀ ਪ੍ਰਸ਼ੰਸਾ ਕਰ ਸਕਦੀ ਹੈ, ਉਸ ਦਾ ਆਨੰਦ ਮਾਣ ਸਕਦੀ ਹੈ, ਉਸ ਨਾਲ ਪ੍ਰੇਮ ਕਰ ਸਕਦੀ ਹੈ - ਪ੍ਰੇਮ ... ਜੋ ਸਥਾਈ ਹੈ।




ਇਹ ਤਾਂ ਹੀ ਹੋ ਸਕਦਾ ਹੈ ਜਦੋਂ ਦੋਵਾਂ ਦਾ ਮੇਲ ਹੋਵੇ।

ਸਥਾਈ ਆਪਣਾ ਰਾਹ ਜਾਂਦਾ ਹੈ - ਉਹ ਚਲਾ ਗਿਆ।
ਅਸਥਾਈ ਆਪਣਾ ਰਾਹ ਜਾਂਦਾ ਹੈ, ਉਹ ਵੀ ਚਲਾ ਗਿਆ।


ਅਤੇ ਜਦੋਂ ਦੋਵੇਂ ਇਕੱਠੇ ਆਉਂਦੇ ਹਨ, ਤਾਂ ਜਾਦੂ ਹੋ ਸਕਦਾ ਹੈ।
ਅਤੇ ਇਹੀ ਇਸ ਜਾਦੂ ਦਾ ਸਾਰ ਹੈ।