ਮੇਰਾ ਪਿਆਲਾ ਜੋ ਮੇਰੇ ਸਾਹਮਣੇ ਹੈ
ਖਾਲੀ ਹੋਣਾ ਜ਼ਰੂਰੀ ਨਹੀਂ...

ਇਹ ਨਦੀ ਜੋ ਵਗਦੀ ਹੋਈ ਲੰਘ ਰਹੀ ਹੈ
ਆਪਣੇ ਅੰਦਰ ਬਹੁਤ, ਬਹੁਤ, ਬਹੁਤ, ਬਹੁਤ ਕੁਝ ਲੈ ਕੇ ਜਾਂਦੀ ਹੈ
ਜਿੰਨਾ ਅੱਖਾਂ ਨੂੰ ਦਿਖਾਈ ਦਿੰਦਾ ਹੈ, ਉਸ ਤੋਂ ਕਿਤੇ ਵੱਧ।

ਕਿਉਂਕਿ ਉੱਪਰੋਂ
ਇਹ ਸਿਰਫ਼ ਵਗਦੇ ਹੋਏ ਪਾਣੀ ਵਰਗੀ ਲੱਗਦੀ ਹੈ।

ਪਰ ਕਿਸੇ ਨੇ ਮੈਨੂੰ ਸਿਖਾਇਆ।
ਕਿਸੇ ਨੇ ਮੈਨੂੰ ਦਿਖਾਇਆ, “ਇਹ ਪਿਆਲਾ ਲੈ ਕੇ ਇਸ ਨਦੀ ਦੇ ਅੰਦਰ ਡੁਬੋ, ਫਿਰ ਕੱਢੋ ਅਤੇ ਇਹ ਕਰਦੇ ਰਹੋ; ਇੱਕ ਦਿਨ ਤੁਹਾਡਾ ਪਿਆਲਾ ਸ਼ਾਂਤੀ ਦੇ ਸੋਨੇ ਨਾਲ ਭਰ ਜਾਵੇਗਾ।”

ਮੈਂ ਇਹੀ ਕਰਦਾ ਹਾਂ।

ਤਾਂ ਬਹੁਤ ਸਾਰੇ ਲੋਕ ਹਨ।
ਨਦੀ ਸਾਡੇ ਸਾਰਿਆਂ ਦੇ ਸਾਹਮਣੇ ਵਗ ਰਹੀ ਹੈ।
ਕੁਝ ਲੋਕ ਨਦੀ ਨੂੰ ਦੇਖਦੇ ਹਨ ਅਤੇ ਕਹਿੰਦੇ ਹਨ, “ਬਹੁਤ ਸੋਹਣੀ ਹੈ।” ਕੁਝ ਲੋਕ ਨਦੀ ਨੂੰ ਦੇਖਦੇ ਹਨ ਅਤੇ ਕਹਿੰਦੇ ਹਨ, “ਕਾਸ਼ ਮੈਂ ਇਸ ਉੱਤੇ ਸਕੀ ਕਰ ਸਕਦਾ।”

ਕੁਝ ਲੋਕ ਨਦੀ ਨੂੰ ਦੇਖਦੇ ਹਨ ਅਤੇ ਕਹਿੰਦੇ ਹਨ, “ਕਾਸ਼ ਮੈਂ ਇਸ ਉੱਤੇ ਆਪਣੀ ਕਿਸ਼ਤੀ ਚਲਾ ਸਕਦਾ।” ਕੁਝ ਇਸ ਨੂੰ ਦੇਖ ਕੇ ਕਹਿੰਦੇ ਹਨ, “ਤੁਸੀਂ ਜਾਣਦੇ ਹੋ, ਮੈਂ ਆਪਣੇ ਪੈਰਾਂ ਦੀਆਂ ਉਂਗਲੀਆਂ ਇਸ ਵਿੱਚ ਡੁਬੋ ਸਕਦਾ ਹਾਂ; ਮੈਨੂੰ ਥੋੜ੍ਹੀ ਗਰਮੀ ਲੱਗ ਰਹੀ ਹੈ, ਮੈਂ ਆਪਣੀਆਂ ਉਂਗਲੀਆਂ ਨਦੀ ਵਿੱਚ ਡੁਬੋਵਾਂਗਾ।”

ਕੀ ਇਹ ਚੰਗਾ ਹੈ? ਕੀ ਇਹ ਮਾੜਾ ਹੈ?

ਮੈਂ ਕੋਈ ਫ਼ੈਸਲਾ ਨਹੀਂ ਸੁਣਾਉਣ ਵਾਲਾ
ਪਰ ਇਸ ਅੱਖ ਨੂੰ ਜਿੰਨਾ ਦਿਖਾਈ ਦਿੰਦਾ ਹੈ, ਉਸ ਤੋਂ ਕਿਤੇ ਵੱਧ,
ਕਿਸੇ ਨੇ ਮੈਨੂੰ ਉਹ ਦੌਲਤ ਦਿਖਾਈ ਹੈ ਜੋ ਇਸ ਨਦੀ ਦੇ ਨਾਲ ਵਹਿ ਰਹੀ ਹੈ।

ਅਤੇ ਉਹ ਪਿਆਲਾ ਜੋ ਮੈਨੂੰ ਦਿੱਤਾ ਗਿਆ ਸੀ।

ਹੁਣ ਸਭ ਕੁਝ ਸਮਝ ਆਉਂਦਾ ਹੈ....

ਪ੍ਰੇਮ ਰਾਵਤ - ਲੰਡਨ, 2004