ਇੱਕ ਮਨੁੱਖ ਹੋਣ ਦੇ ਨਾਤੇ,
ਜਿਸ ਨੂੰ ਜੀਵਨ ਦਾ ਇਹ ਤੋਹਫ਼ਾ ਮਿਲਿਆ ਹੈ,
ਤੁਸੀਂ ਕੀ
ਚਾਹੁੰਦੇ ਹੋ?

ਪ੍ਰੇਮ ਰਾਵਤ ਦੀ ਤਸਵੀਰ
ਸਜਾਵਟੀ ਬੈਨਰ

ਮ ੈਂ ਇਹ ਕਹਿਣ ਵਾਲਾ ਪਹਿਲਾ ਵਿਅਕਤੀ ਨਹੀਂ ਹਾਂ — “ਜਿਸ ਦੀ ਤੁਸੀਂ ਭਾਲ ਕਰ ਰਹੇ ਹੋ, ਉਹ ਤੁਹਾਡੇ ਅੰਦਰ ਹੀ ਹੈ।” ਇਹ ਸਭ ਤੋਂ ਪੁਰਾਣਾ ਕਥਨ ਹੈ। ਅਤੇ ਇਸ ਕਥਨ ਦੀ ਖੂਬਸੂਰਤੀ ਇਹ ਹੈ ਕਿ ਜਦੋਂ ਵੀ ਇਹ ਕਿਹਾ ਜਾਂਦਾ ਹੈ, ਇਹ ਨਵਾਂ ਜਿਹਾ ਲੱਗਦਾ ਹੈ — ਜਿਵੇਂ ਤੁਸੀਂ ਇਸ ਨੂੰ ਪਹਿਲਾਂ ਕਦੇ ਸੁਣਿਆ ਹੀ ਨਾ ਹੋਵੇ, ਭਾਵੇਂ ਤੁਸੀਂ ਇਸ ਨੂੰ ਵਾਰ-ਵਾਰ ਸੁਣ ਚੁੱਕੇ ਹੋ।

ਜਿਸ ਦੀ ਤੁਸੀਂ ਭਾਲ ਕਰ ਰਹੇ ਹੋ, ਉਹ ਤੁਹਾਡੇ ਅੰਦਰ ਹੀ ਹੈ।

ਸਜਾਵਟੀ ਬੈਨਰ

ਇ ਇਸ ਦਾ ਮਤਲਬ ਹੈ ਕਿ ਇੱਥੇ ਕੁਝ ਅਜਿਹਾ ਹੈ ਜਿਸ ਨੂੰ ਮੈਨੂੰ ਜਾਣਨ ਦੀ ਲੋੜ ਹੈ: ਕਿ ਮੇਰੀ ਪੂਰਤੀ ਮੇਰੇ ਤੋਂ ਦੂਰ ਨਹੀਂ ਹੈ।

ਕਿ ਮੇਰੀ ਸੰਤੁਸ਼ਟੀ ਮੇਰੇ ਤੋਂ ਦੂਰ ਨਹੀਂ ਹੈ।
ਕਿ ਮੇਰੀ ਖੁਸ਼ੀ ਮੇਰੇ ਤੋਂ ਦੂਰ ਨਹੀਂ ਹੈ।
ਕਿ ਮੇਰੀ ਜ਼ਿੰਦਗੀ ਮੇਰੇ ਤੋਂ ਦੂਰ ਨਹੀਂ ਹੈ।

ਸਜਾਵਟੀ ਬੈਨਰ

ਮ ੇਰੇ ਅੰਦਰ ਉਹ ਕੁੰਜੀ ਹੈ ਜੋ ਮੇਰੇ ਸਾਰੇ ਤਾਲੇ ਖੋਲ੍ਹ ਦੇਵੇਗੀ। ਮੇਰੇ ਅੰਦਰ ਉਹ ਉੱਤਰ ਹੈ ਜੋ ਮੇਰੇ ਸਾਰੇ ਸਵਾਲਾਂ ਦਾ ਜਵਾਬ ਦੇਵੇਗਾ। ਮੇਰੀ ਸਮਝ, ਮੇਰੀ ਸਪਸ਼ਟਤਾ, ਮੇਰੇ ਅੰਦਰ ਹੀ ਹੈ।

ਦੁਨੀਆ ਦੀ ਵਰਖਾ ਤੋਂ ਜਿਸ ਆਸਰੇ ਦੀ ਮੈਂ ਭਾਲ ਕਰਦਾ ਹਾਂ, ਉਹ ਮੇਰੇ ਅੰਦਰ ਹੀ ਹੈ ਅਤੇ ਮੇਰੇ ਤੋਂ ਦੂਰ ਨਹੀਂ ਹੈ।

ਅਤੇ ਇਸ ਤੋਂ ਵੱਡੀ ਕੋਈ ਸੱਚਾਈ ਨਹੀਂ ਹੈ।

ਸਜਾਵਟੀ ਬੈਨਰ

ਮ ੈਂ ਇਸ ਨੂੰ ਦੇਖਿਆ ਹੈ। ਮੈਂ ਦੁਨੀਆ ਭਰ ਦੀ ਯਾਤਰਾ ਕੀਤੀ ਹੈ। ਮੈਂ ਇੱਕ ਦੇਸ਼ ਤੋਂ ਦੂਜੇ ਦੇਸ਼ ਗਿਆ ਹਾਂ, ਜਿੱਥੇ ਲੋਕ ਇੱਕੋ ਭਾਸ਼ਾ ਨਹੀਂ ਬੋਲਦੇ। ਮੁਦਰਾ ਕੰਮ ਨਹੀਂ ਕਰਦੀ; ਉਨ੍ਹਾਂ ਦਾ ਗੱਡੀ ਚਲਾਉਣ ਦਾ ਢੰਗ ਵੱਖਰਾ ਹੈ। ਕਾਰੋਬਾਰ ਕਰਨ ਦਾ ਢੰਗ ਵੱਖਰਾ ਹੈ। ਲੋਕਾਂ ਦੀ ਦਿੱਖ ਵੱਖਰੀ ਹੈ।

ਫ ੰਰਕਾਂ ਦੀ ਗੱਲ ਕਰੋ। ਪਰ ਉਨ੍ਹਾਂ ਸਾਰੇ ਫ਼ਰਕਾਂ ਦੇ ਵਿਚਕਾਰ, ਮੈਂ ਇੱਕ ਸੁੰਦਰ, ਸਧਾਰਨ ਸਮਾਨਤਾ ਦੇਖੀ ਹੈ। ਅਤੇ ਉਹ ਸਮਾਨਤਾ ਕੀ ਹੈ? ਇਹ ਕਿ ਅਸੀਂ ਸਾਰੇ ਆਪਣੇ ਅੰਦਰ ਮੌਜੂਦ ਉਸ ਸੁੰਦਰ ਚੀਜ਼ ਲਈ ਤਰਸਦੇ ਹਾਂ।